ਸਭਿਆਚਾਰਕ ਵਿਕਾਸ ਅਤੇ ਵਿਭਿੰਨਤਾ

ਭਾਈਚਾਰੇ ਦੀ ਮਜ਼ਬੂਤੀ ਵਾਲੇ ਯੂਨਿਟ ਦਾ ਉਦੇਸ਼ ਸਭਿਆਚਾਰਕ ਜਸ਼ਨਾਂ ਅਤੇ ਸਾਡੇ ਵਿਭਿੰਨਤਾ ਵਾਲੇ ਭਾਈਚਾਰੇ ਨੂੰ ਨਾਲ ਜੋੜ ਕੇ ਚੱਲਣਾ ਹੈ। ਗਰੇਟਰ ਸ਼ੈਪਰਟਨ ਖੇਤਰ ਸਾਡੇ ਵਿਭਿੰਨਤਾ ਵਾਲੇ ਸਭਿਆਚਾਰ ਕਰਕੇ ਪ੍ਰਸਿੱਧ ਹੈ ਅਤੇ ਨਵੇਂ ਆਇਆਂ ਨੂੰ ਜੀ ਆਇਆਂ ਕਹਿੰਦਾ ਹੈ।

ਆਸਟ੍ਰੇਲੀਆ ਦੇ ਬਿਓਰੋ ਆਫ ਸਟੈਟਸਟਿਕਸ ਦੀ 2016 ਦੀ ਮਰਦਮਸ਼ੁਮਾਰੀ ਵਿਖਾਉਂਦੀ ਹੈ ਕਿ ਗਰੇਟਰ ਸ਼ੈਪਰਟਨ ਦੀ ਅਬਾਦੀ 65,076 ਹੈ ਜਿਸ ਵਿੱਚ ਜਨਸੰਖਿਆ ਦਾ 12% ਉਹਨਾਂ ਦੇਸ਼ਾਂ ਵਿੱਚੋਂ ਆਇਆ ਹੈ ਜਿੱਥੇ ਅੰਗਰੇਜ਼ੀ ਉਹਨਾਂ ਦੀ ਪਹਿਲੀ ਭਾਸ਼ਾ ਨਹੀਂ ਹੈ। ਜਨਸੰਖਿਆ ਦਾ 2.1% ਘਰੇ ਇਤਾਲਵੀ ਬੋਲਦਾ ਹੈ, ਇਸ ਤੋਂ ਬਾਅਦ 1.9% ਲੋਕ ਅਰਬੀ ਬੋਲਦੇ ਹਨ। 2016 ਵਿੱਚ ਗਰੇਟਰ ਸ਼ੈਪਰਟਨ ਸ਼ਹਿਰ ਦੀਆਂ ਤਿੰਨ ਵੱਡੇ ਵੰਸ਼ ਆਸਟ੍ਰੇਲੀਆ ਵਾਸੀ, ਅੰਗਰੇਜ਼ ਅਤੇ ਆਇਰਿਸ਼ ਹਨ ਇਸ ਤੋਂ ਬਾਅਦ ਵਾਰੀ ਵਾਰੀ ਸਕੌਟਿਸ਼, ਇਟੈਲੀਅਨ ਅਤੇ ਜਰਮਨਾਂ ਦਾ ਨੰਬਰ ਆਉਂਦਾ ਹੈ।

ਗਰੇਟਰ ਸ਼ੈਪਰਟਨ ਸ਼ਹਿਰ ਦੇ ਵਿੱਚ 2016 ਵਿੱਚ ਇਸਾਈ ਅਤੇ ਬੇ-ਇਸਾਈ ਲੋਕਾਂ ਦੀ ਤੁਲਨਾ ਵਿੱਵ ਬੇ-ਧਾਰਮਿਕ ਲੋਕਾਂ ਦੀ ਗਿਣਤੀ ਵਿੱਚ ਸਭ ਤੋਂ ਵੱਡਾ ਬਦਲਾਅ (+5,241) ਆਇਆ ਹੈ। ਜਨਸੰਖਿਆ ਵਿੱਚੋਂ 24.6% ਰੋਮਨ ਕੈਥੋਲਿਕ, ਐਂਗਲੀਕਨ 11.5%, ਯੂਨਾਈਟਿੰਗ ਚਰਚ 6.1% ਅਤੇ ਇਸਲਾਮ ਨੂੰ ਮੰਨਣ ਵਾਲੇ 5.5% ਹਨ।

ਸ਼ੈਪਰਟਨ ਦੇ ਅਸਲੀ ਮੂਲ ਵਾਸੀ ਯੋਰਟਾ-ਯੋਰਟਾ ਆਦਿ ਵਾਸੀ ਲੋਕ ਸਨ। ਆਦਿ ਵਾਸੀ ਅਤੇ ਟੌਰੈਸ ਸਟਰੇਟ ਆਈਲੈਂਡ ਦੇ ਲੋਕ ਗਰੇਟਰ ਸ਼ੈਪਰਟਨ ਦੀ ਜਨਸੰਖਿਆ ਦਾ 3.4%, ਲੱਗਭੱਗ 2,186 ਵਿਅਕਤੀ ਹਨ।

ਕਈ ਕਾਰਣਾਂ ਕਰਕੇ ਗਰੇਟਰ ਸ਼ੈਪਰਟਨ ਬਹੁਤ ਸ਼੍ਰੇਣੀਆਂ ਦੇ ਪਰਵਾਸੀਆਂ ਲਈ ਇਕ ਆਕਰਸ਼ਿਕ ਜਗ੍ਹਾ ਹੈ। ਇਸ ਵਿੱਚ ਪਰਵਾਸ ਦਾ ਇਤਿਹਾਸ ਅਤੇ ਨਵੇਂ ਆਇਆਂ ਨੂੰ ਜੀ ਆਇਆਂ, ਸਮਾਜਿਕ ਕਾਰਣ ਜਿਵੇਂ ਕਿ ਪਰਵਾਰ ਜਾਂ ਭਾਈਚਾਰੇ ਦੇ ਲੋਕ ਪਹਿਲਾਂ ਹੀ ਖੇਤਰ ਵਿੱਚ ਰਹਿੰਦੇ ਹਨ, ਸ਼ਹਿਰ ਵਾਲੇ ਆਰਥਿਕ ਤੇ ਨੌਕਰੀਆਂ ਦੇ ਮੌਕੇ ਅਤੇ ਖੇਤੀਬਾੜੀ ਦੇ ਉਦਯੋਗ ਵਾਲੇ ਦਿਹਾਤੀ ਕਸਬੇ ਦੀ ਜੀਵਨਸ਼ੈਲੀ ਸ਼ਾਮਲ ਹੈ।

ਗਰੇਟਰ ਸ਼ੈਪਰਟਨ ਸ਼ਹਿਰ ਦੀ ਕੌਂਸਿਲ ਸਾਡੇ ਖੇਤਰ ਦੀ ਵਿਭਿੰਨਤਾ ਨੂੰ ਵਧਾਉਣ ਅਤੇ ਖੇਤਰ ਵਿੱਚ ਰਹਿਣ ਵਾਲੇ ਭਾਈਚਾਰਿਆਂ ਦੇ ਯੋਗ ਵਾਧੇ ਤੇ ਸਭਿਆਚਾਰ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।