ਪ੍ਰਸ਼ਾਸਨ

ਪ੍ਰਸ਼ਾਸਨ ਫੈਸਲੇ ਲੈਣ ਦੀ ਕਿਰਿਆ ਹੈ ਜਿਸ ਵਿੱਚ ਕੌਂਸਿਲ ਪੂਰੀ ਕਿਰਿਆ ਦੌਰਾਨ ਭਾਈਚਾਰੇ ਨਾਲ ਰਲ ਕੇ ਚੱਲਦੀ ਹੈ ਦਾ ਤਰੀਕਾ ਸ਼ਾਮਲ ਹੈ। ਵਧੀਆ ਪ੍ਰਸ਼ਾਸਨ ਹਿੱਸਾ ਲੈਣ ਵਾਲਾ, ਸਹਿਮਤੀ ਅਧਾਰਿਤ, ਜਵਾਬਦੇਹ, ਪਾਰਦਰਸ਼ੀ, ਅਸਰਦਾਇਕ ਅਤੇ ਕੁਸ਼ਲ, ਬਰਾਬਰੀ ਸੰਮਲਿਤ ਅਤੇ ਕਾਨੂੰਨ ਅਨੁਸਾਰ ਚੱਲਣ ਵਾਲਾ ਹੁੰਦਾ ਹੈ।

ਸਾਡੀ ਕੌਂਸਿਲ ਕੋਲ ਵਧੀਆ ਪ੍ਰਸ਼ਾਸਨ ਪ੍ਰਦਾਨ ਕਰਨ ਦਾ ਅਤੇ ਜਨਤਾ ਕੌਂਸਿਲ ਦੀਆਂ ਗਤੀਵਿਧੀਆਂ ਤੱਕ ਪਹੁੰਚ ਕਰ ਸਕੇ, ਸਮਝ ਸਕੇ ਅਤੇ ਹਿੱਸਾ ਲੈ ਸਕਣ ਨੂੰ ਯਕੀਨੀ ਬਨਾਉਣ ਦਾ ਨਿਯੰਤਰਣ ਹੈ।

ਕੌਂਸਿਲ ਦੀਆਂ ਮੀਟਿੰਗਾਂ

ਕੌਂਸਿਲ ਦੀਆਂ ਆਮ ਮੀਟਿੰਗਾਂ ਹਰ ਮਹੀਨੇ ਦੇ ਤੀਸਰੇ ਮੰਗਲਵਾਰ ਨੂੰ ਹੁੰਦੀਆਂ ਹਨ।

ਮੀਟਿੰਗਾਂ ਕੌਂਸਿਲ ਦੇ ਦਫ਼ਤਰ 90 ਵੈਲਸਫੋਰਡ ਸਟਰੀਟ ਸ਼ੈਪਰਟਨ ਦੀ ਪਹਿਲੀ ਮੰਜ਼ਿਲ ਤੇ ਕੌਂਸਿਲ ਦੇ ਬੋਰਡ ਰੂਮ ਵਿੱਚ ਹੁੰਦੀਆਂ ਹਨ।

ਕੌਂਸਿਲ ਦੀਆਂ ਖਾਸ ਮੀਟਿੰਗਾਂ ਲੋੜ ਪੈਣ ਤੇ ਬੁਲਾਈਆਂ ਜਾਂਦੀਆਂ ਹਨ।

ਗਰੇਟਰ ਸ਼ੈਪਰਟਨ ਦੀਆਂ ਸਾਰੀਆਂ ਜਨਤਕ ਆਮ ਅਤੇ ਖਾਸ ਕੌਂਸਿਲ ਮੀਟਿੰਗਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਅਤੇ ਜਨਤਾ ਨੂੰ ਕੌਂਸਿਲ ਦੇ ਸਰਕਾਰੀ ਫੇਸਬੁੱਕ ਸਫੇ ਉਪਰ ਉਪਲਬਧ ਕਰਵਾਈਆਂ ਜਾਂਦੀਆਂ ਹਨ।

ਸਿੱਧਾ ਪ੍ਰਸਾਰਣ ਤੁਹਾਨੂੰ ਮੀਟਿੰਗ ਨੂੰ ਨਾਲ ਨਾਲ ਵੇਖਣ ਅਤੇ ਸੁਨਣ ਦਾ ਮੌਕਾ ਦਿੰਦਾ ਹੈ, ਤੁਹਾਨੂੰ ਕੌਂਸਿਲ ਦੇ ਫੈਸਲੇ ਲੈਣ ਅਤੇ ਬਹਿਸ ਤੱਕ ਵਧੀਆ ਪਹੁੰਚ ਦਿੰਦਾ ਹੈ ਅਤੇ ਖੁੱਲ੍ਹੇਪਣ ਤੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦਾ ਹੈ।