ਜਸਟਿਸ ਆਫ ਪੀਸ

ਸਨਮਾਨਤ ਇਨਸਾਫ਼ ਸਵੈ-ਸੇਵਕ ਉਹ ਵਿਅਕਤੀ ਹਨ ਜੋ ਸਰਗਰਮੀ ਨਾਲ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਜ਼ਰੂਰੀ ਇਨਸਾਫ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਵਿਖਾਉਂਦੇ ਹਨ। ਉਹਨਾਂ ਨੂੰ ਵਿਕਟੋਰੀਆ ਦੇ ਭਾਈਚਾਰੇ ਦਾ ਮਾਣਯੋਗ ਵਿਅਕਤੀ ਵੀ ਗਿਣਿਆ ਜਾਂਦਾ ਹੈ।

ਸਨਮਾਨਤ ਇਨਸਾਫ਼ ਸਵੈ-ਸੇਵਕਾਂ ਦਾ ਯੋਗਦਾਨ ਯਕੀਨੀ ਬਣਾਉਂਦਾ ਹੈ ਕਿ ਵਿਕਟੋਰੀਆ ਦੇ ਭਾਈਚਾਰੇ ਨੂੰ ਪੇਸ਼ੇਵਰ, ਸਹਾਇਤਾ ਕਰਨ ਵਾਲੇ ਅਤੇ ਅੱਗੇ ਲੱਗ ਕੇ ਸੇਵਾ ਕਰਨ ਵਾਲੇ ਸਵੈ-ਸੇਵਕਾਂ ਤੱਕ ਪਹੁੰਚ ਹੋਵੇ ਜੋ ਗੁਣਵੱਤਾ ਵਾਲੀਆਂ ਇਨਸਾਫ਼ ਸੇਵਾਵਾਂ ਪ੍ਰਦਾਨ ਕਰਦੇ ਹਨ।

ਦਸਤਾਵੇਜ਼ਾਂ ਦੇ ਉਪਰ ਦਸਤਖਤ ਕਰਨ ਵਾਲੇ ਸਟੇਸ਼ਨ ਭਾਈਚਾਰੇ ਨੂੰ ਕੰਮ ਵਾਲੇ ਘੰਟਿਆਂ ਦੇ ਦੌਰਾਨ ਅਤੇ ਸ਼ਾਮਾਂ ਵੇਲੇ ਜਸਟਿਸ ਆਫ ਦਾ ਪੀਸ ਤੱਕ ਅਸਾਨ ਪਹੁੰਚ ਪ੍ਰਦਾਨ ਕਰਦੇ ਹਨ।

ਇਹ ਸਟੇਸ਼ਨ ਜਨਤਕ ਜਗ੍ਹਾਵਾਂ ਜਿਵੇਂ ਕਿ ਪੁਲੀਸ ਸਟੇਸ਼ਨਾਂ ਅਤੇ ਲਾਇਬ੍ਰੇਰੀਆਂ ਵਿੱਚ ਸਥਿੱਤ ਹੁੰਦੇ ਹਨ। ਇਕ ਤੋਂ ਦੂਸਰੀ ਜਗ੍ਹਾ ਵਿੱਚ ਘੰਟੇ ਬਦਲ ਸਕਦੇ ਹਨ; ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਾਣ ਤੋਂ ਪਹਿਲਾਂ ਕੰਮ ਦੇ ਘੰਟਿਆਂ ਬਾਰੇ ਪਤਾ ਕਰ ਲਿਆ ਜਾਵੇ।

ਦਸਤਾਵੇਜ਼ ਦਸਤਖਤ ਕਰਨ ਵਾਲੇ ਸਟੇਸ਼ਨਾਂ ਉਪਰ ਜਸਟਿਸ ਆਫ ਪੀਸ ਇਹ ਸੇਵਾਵਾਂ ਪੇਸ਼ ਕਰਦੇ ਹਨ ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਦਸਤਾਵੇਜ਼ ਨੂੰ ਤਸਦੀਕ ਕਰਨ ਦਾ ਪਾਲਣ
  • ਅਦਾਲਤ ਵਿੱਚ ਵਰਤਣ ਲਈ ਹਲਫੀਆ ਬਿਆਨ ਦੀ ਗਵਾਹੀ
  • ਸਟੈਚੁਅਰੀ ਡੈਕਲੇਰੇਸ਼ਨ (ਕਾਨੂੰਨੀ ਐਲਾਨ) ਉਪਰ ਗਵਾਹੀ
  • ਅਸਲੀ ਦਸਤਾਵੇਜ਼ ਦੀ ਨਕਲ ਨੂੰ ਪ੍ਰਮਾਣਿਤ ਕਰਨਾ
  • ਵਿਅਕਤੀ ਦੀ ਪਛਾਣ ਨੂੰ ਪ੍ਰਮਾਣਿਤ ਕਰਨਾ

ਮੁਲਾਕਾਤਾਂ ਲਈ ਸਮਾਂ ਲੈਣਾ ਜ਼ਰੂਰੀ ਨਹੀਂ ਹੈ

ਜਸਟਿਸ ਆਫ ਪੀਸ ਮੁਫ਼ਤ ਸੇਵਾ ਹੈ।