ਬਿੱਲ ਅਤੇ ਜ਼ੁਰਮਾਨੇ
ਕੌਂਸਿਲ ਦੇ ਬਿੱਲ ਜਿਵੇਂ ਕਿ ਰੇਟ, ਪਾਲਤੂਆਂ ਦਾ ਪੰਜੀਕਰਨ, ਇਮਾਰਤੀ ਪਰਮਿਟ ਜਾਂ ਗੱਡੀ ਪਾਰਕ ਕਰਨ ਨਾਲ ਸਬੰਧਿਤ ਜ਼ੁਰਮਾਨਿਆਂ ਦੇ ਭੁਗਤਾਨ ਨੂੰ ਕੌਂਸਿਲ ਦੇ ਰਿਸੈਪਸ਼ਨ ਕਾਊਂਟਰ 90 ਵੈਲਸਫੋਰਡ ਸਟਰੀਟ, ਸ਼ੈਪਰਟਨ, ਉਪਰ ਸੋਮਵਾਰ ਤੋਂ ਸ਼ੁਕਰਵਾਰ ਤੱਕ 8:15 ਸਵੇਰੇ ਤੋਂ 5:00 ਸ਼ਾਮ ਤੱਕ ਕੀਤਾ ਜਾ ਸਕਦਾ ਹੈ।
ਰੇਟਸ (ਚੁੱਲ੍ਹਾ ਟੈਕਸ)
ਜੇਕਰ ਤੁਸੀਂ ਗਰੇਟਰ ਸ਼ੈਪਰਟਨ ਵਿੱਚ ਇਕ ਘਰ ਦੇ ਮਾਲਕ ਹੋ ਤਾਂ ਤੁਹਾਨੂੰ ਰੇਟਸ ਦੇਣੇ ਪੈਣਗੇ। ਤੁਹਾਡੇ ਰੇਟਸ ਯਕੀਨੀ ਬਣਾਉਂਦੇ ਹਨ ਕਿ ਕੌਂਸਿਲ ਭਾਈਚਾਰੇ ਨੂੰ ਸੇਵਾਵਾਂ, ਪ੍ਰੋਗਰਾਮ ਅਤੇ ਸਹੂਲਤਾਂ ਪ੍ਰਦਾਨ ਕਰ ਸਕੇ ਜੋ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚਾਹੀਦੀਆਂ ਹਨ।
ਸਾਲਾਨਾ ਰੇਟਸ ਹਰੇਕ ਸਾਲ 1 ਜੁਲਾਈ ਤੋਂ 30 ਜੂਨ ਤੱਕ ਦੀ ਮਿਆਦ ਲਈ ਹੁੰਦੇ ਹਨ। ਤੁਸੀਂ ਰੇਟਸ ਨੂੰ ਚਾਰ ਕਿਸ਼ਤਾਂ ਜਾਂ 10 ਮਹੀਨਿਆਂ ਦੇ ਸਿੱਧੇ ਭੁਗਤਾਨ ਰਾਹੀਂ ਦੇ ਸਕਦੇ ਹੋ।
ਭੁਗਤਾਨ ਫੋਨ, ਡਾਕ ਰਾਹੀਂ, ਕੌਂਸਿਲ ਦਫ਼ਤਰ ਵਿੱਚ ਆਪ ਜਾ ਕੇ, ਡਾਕਖਾਨੇ ਜਾ ਕੇ, ਜਾਂ ਇੰਟਰਨੈਟ ਉਪਰ BPAY ਰਾਹੀਂ ਜਾਂ ਬੈਂਕ ਤੋਂ ਸਿੱਧੇ ਭੁਗਤਾਨ ਰਾਹੀਂ ਕੀਤਾ ਜਾ ਸਕਦਾ ਹੈ।
ਇਮਾਰਤੀ ਸੇਵਾਵਾਂ
ਸਾਡੇ ਖੇਤਰ ਵਿੱਚ ਇਮਾਰਤਾਂ ਦੇ ਵਿਕਾਸ ਦੀ ਨਿਗਰਾਨੀ ਰੱਖਣ ਦੀ ਜਿੰਮੇਵਾਰੀ ਕੌਂਸਿਲ ਦੀ ਹੈ। ਜੇਕਰ ਤੁਸੀਂ ਆਪਣੇ ਘਰ ਜਾਂ ਜ਼ਮੀਨ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ ਤੁਹਾਨੂੰ ਮਨਜ਼ੂਰੀ, ਪਰਮਿਟ ਲੈਣੇ ਪੈਣਗੇ ਅਤੇ ਲੋੜੀਂਦੇ ਫਾਰਮ ਜਮ੍ਹਾਂ ਕਰਵਾਉਣੇ ਪੈਣਗੇ। ਇਹ ਬਹੁਤ ਮਹੱਤਵਪੂਰਣ ਹੈ, ਤੁਸੀਂ ਮਨਜ਼ੂਰੀ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ।
ਬਿੱਲੀਆਂ ਅਤੇ ਕੁੱਤਿਆਂ ਦਾ ਪੰਜੀਕਰਨ
ਤਿੰਨ ਮਹੀਨੇ ਦੀ ਉਮਰ ਤੋਂ ਵੱਡੇ ਹਰੇਕ ਕੁੱਤੇ ਤੇ ਬਿੱਲੀ ਦਾ ਪੰਜੀਕਰਨ ਜ਼ਰੂਰੀ ਹੈ। ਮੌਜੂਦਾ ਪੰਜੀਕਰਨਾਂ ਨੂੰ ਹਰੇਕ ਸਾਲ 10 ਅਪ੍ਰੈਲ ਤੱਕ ਨਵਿਆਉਣਾ ਜ਼ਰੂਰੀ ਹੈ। ਆਪਣੇ ਕੁੱਤੇ ਤੇ ਬਿੱਲੀ ਦਾ ਪੰਜੀਕਰਨ ਕਰਵਾਉਣ ਨਾਲ ਉਹਨਾਂ ਦੇ ਗੁਆਚ ਜਾਣ ਤੇ ਲੱਭ ਕੇ ਤੁਹਾਡੇ ਤੱਕ ਪਹੁੰਚਾਉਣ ਦੇ ਮੌਕੇ ਬਹੁਤ ਵੱਧ ਜਾਂਦੇ ਹਨ। ਪੰਜੀਕਰਨ ਦੀ ਫੀਸ ਹੋਰ ਕਈ ਤਰ੍ਹਾਂ ਦੀਆਂ ਮਹੱਤਵਪੂਰਣ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।
ਸਮੱਸਿਆਵਾਂ ਦੀ ਰਿਪੋਰਟ ਕਰਨੀ
ਗਰੇਟਰ ਸ਼ੈਪਰਟਨ ਵਿੱਚ ਕੌਂਸਿਲ ਕਈ ਸਾਰੀਆਂ ਸੜਕਾਂ, ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਚਲਾਉਣ ਵਾਲਿਆਂ ਵੱਲੋਂ ਸਾਂਝੇ ਤੌਰ ਤੇ ਵਰਤੇ ਜਾਂਦੇ ਰਸਤਿਆਂ ਅਤੇ ਨਿਕਾਸੀ ਨਾਲੀਆਂ ਦੀ ਮੁਰੰਮਤ ਲਈ ਜਿੰਮੇਵਾਰ ਹੈ, ਭਾਂਵੇਂ ਕਿ ਕੌਂਸਿਲ ਸਾਰੀਆਂ ਸੜਕਾਂ ਲਈ ਜਿੰਮੇਵਾਰ ਨਹੀਂ ਹੈ। ਤੁਸੀਂ ਸਾਨੂੰ ਕਿਸੇ ਸਮੱਸਿਆਵਾਂ ਜਿਵੇਂ ਕਿ ਸੜਕਾਂ ਉਪਰ ਟੋਇਆਂ, ਉੱਚੇ ਨੀਵੇਂ ਅਤੇ ਤਰੇੜਾਂ, ਗਲੀਆਂ ਦੇ ਨਾਮ ਵਾਲੇ ਨੁਕਸਾਨੇ ਜਾਂ ਟੁੱਟੇ ਹੋਏ ਚਿੰਨ੍ਹਾਂ, ਰਸਤਿਆਂ ਅਤੇ ਬਾਹਰ ਨਿਕਲੇ ਹੋਏ ਰੁੱਖਾਂ ਬਾਰੇ ਦੱਸ ਸਕਦੇ ਹੋ। ਜੇਕਰ ਕੁਝ ਇਹੋ ਜਿਹਾ ਹੈ ਜਿਸ ਦਾ ਕੌਂਸਿਲ ਪ੍ਰਬੰਧ ਨਹੀਂ ਕਰ ਸਕਦੀ ਅਸੀਂ ਤੁਹਾਨੂੰ ਉਚਿੱਤ ਅਧਿਕਾਰੀਆਂ ਕੋਲ ਭੇਜ ਦੇਵਾਂਗੇ।