ਸਾਡੇ ਕਸਬੇ
ਭਾਂਵੇਂ ਕਿ ਸ਼ੈਪਰਟਨ ਸ਼ਹਿਰ ਗਰੇਟਰ ਸ਼ੈਪਰਟਨ ਨਗਰਪਾਲਿਕਾ ਦਾ ਦਿਲ ਹੈ, ਇੱਥੇ ਕਈ ਸਾਰੇ ਸ਼ਾਨਦਾਰ ਕਸਬੇ ਅਤੇ ਭਾਈਚਾਰੇ ਹਨ ਜੋ ਕਿ ਖੇਤਰ ਦੀ ਵਿਭਿੰਨਤਾ ਅਤੇ ਸਭਿਆਚਾਰਕ ਸ਼ੋਭਾ ਵਿੱਚ ਹਿੱਸਾ ਪਾਉਂਦੇ ਹਨ।
ਸ਼ੈਪਰਟਨ
ਆਸਟ੍ਰੇਲੀਆ ਦੇ ਦਿਹਾਤੀ ਇਲਾਕਿਆਂ ਵਿੱਚ ਸ਼ੈਪਰਟਨ ਸਭ ਤੋਂ ਵਿਕਾਸਸ਼ੀਲ ਪ੍ਰਬੰਧਕੀ ਸ਼ਹਿਰਾਂ ਵਿੱਚੋਂ ਇਕ ਹੈ। ਗਰੇਟਰ ਸ਼ੈਪਰਟਨ ਨਗਰਪਾਲਿਕਾ ਦੇ ਦਿਲੀ ਸ਼ਹਿਰ ਵਜੋਂ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।
ਇੱਥੇ ਫ਼ਲਾਂ ਨੂੰ ਡੱਬਾ ਬੰਦ ਕਰਨ ਸਮੇਤ ਕਈ ਸਾਰੇ ਉਦਯੋਗ ਹਨ। ਐਸ ਪੀ ਸੀ ਆਰਡਮੋਨਾ ਫ਼ਲਾਂ ਦੇ ਉਦਯੋਗ ਦਾ ਵਡੇਰਾ ਹੈ ਅਤੇ ਕਈ ਸਾਲਾਂ ਤੋਂ ਖੇਤਰ ਦੀ ਸਫ਼ਲਤਾ ਅਤੇ ਤਰੱਕੀ ਦਾ ਕੇਂਦਰ ਰਿਹਾ ਹੈ।
ਸ਼ਹਿਰ ਉਤਰੀ ਵਿਕਟੋਰੀਆ ਅਤੇ ਦੱਖਣੀ ਨਿਊ ਸਾਊਥ ਵੇਲਜ਼ ਤੋਂ ਖਰੀਦਦਾਰਾਂ ਅਤੇ ਘੁੰਮਣ ਫਿਰਨ ਵਾਲਿਆਂ ਨੂੰ ਖਿੱਚਦਾ ਹੈ।
ਸ਼ੈਪਰਟਨ ਐਸ ਪੀ ਸੀ ਆਰਡਮੋਨਾ ਫੈਕਟਰੀ ਵੇਚ ਕੇਂਦਰ ਦਾ ਘਰ ਹੈ – ਗੁਦਾਮ ਜਿੱਥੇ ਡੱਬਾ ਬੰਦ ਫ਼ਲਾਂ ਅਤੇ ਟਮਾਟਰ ਦੇ ਪਦਾਰਥਾਂ ਤੋਂ ਲੈ ਕੇ ਸੇਕੀਆਂ ਹੋਈਆਂ ਫ਼ਲੀਆਂ ਅਤੇ ਸਪੈਗਿਟੀ ਹਰ ਚੀਜ਼ ਵੱਡੀ ਮਾਤਰਾ ਤੇ ਬਹੁਤ ਘੱਟ ਕੀਮਤ ਉਪਰ ਮਿਲਦੀ ਹੈ। ਹਜ਼ਾਰਾਂ ਘੁੰਣ ਫਿਰਨ ਵਾਲੇ ਵਧੀਆ ਸੌਦਾ ਹਾਸਲ ਕਰਨ ਲਈ ਸ਼ੈਪਰਟਨ ਆਉਂਦੇ ਹਨ ਅਤੇ ਰੋਜ਼ਾਨਾ ਦੀਆਂ ਖਾਸ ਸੇਲਾਂ ਗਰੰਟੀ ਤੁਹਾਡੇ ਪੈਸੇ ਬਚਾਉਣਗੀਆਂ।
ਮੂਰੂਪਨਾ
ਸ਼ੈਪਰਟਨ ਤੋਂ ਪੁਲ ਦੇ ਸਿਰਫ਼ ਦੂਸਰੇ ਪਾਸੇ ਵੱਸੇ ਮੂਰੂਪਨਾ ਦੀ ਆਪਣੀ ਇਕ ਪਛਾਣ ਹੈ। ਫ਼ਲਾਂ ਦੇ ਸਲਾਦ ਵਾਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਮੂਰੂਪਨਾ ਖੇਤਰ ਵਿੱਚ ਫ਼ਲਾਂ ਦੇ ਬਗੀਚਿਆਂ ਵਿੱਚ ਘਿਰੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ।
ਮੂਰੂਪਨਾ ਅਤੇ ਸ਼ੈਪਰਟਨ ਦੇ ਵਿੱਚਕਾਰ ਸਥਿੱਤ ਜੈਮਿਲਜ਼ ਦਲਦਲ ਜੰਗਲੀ ਜੀਵਾਂ ਦਾ ਸ਼ਰਨ ਸਥਾਨ ਹੈ ਜੋ ਕਿ ਰੈਡਗੱਮ ਫਲੱਡਪਲੇਨ ਜੰਗਲ ਅਤੇ ਟਾਲ ਸਪਾਈਕ ਰੱਸ਼ ਵੈਟਲੈਂਡਜ਼ ਦਾ ਬਣਿਆ ਹੋਇਆ ਹੈ। ਜੈਮਿਲਜ਼ ਦਲਦਲ ਵਿੱਚ ਅਤੇ ਇਸ ਦੇ ਆਲੇ ਦੁਆਲੇ ਵੱਡੀਆਂ ਬੱਤਖਾਂ, ਸਾਰਸ, ਹੰਸ, ਬਗਲੇ ਅਤੇ ਬੱਤਖਾਂ ਦੀਆਂ ਡਾਰਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ ਕਿਉਂਕਿ ਇਹ ਉਹਨਾਂ ਨੂੰ ਇਕ ਨਿਵੇਕਲਾ ਅਤੇ ਵੰਨ-ਸੁਵੰਨਾ ਵਾਤਾਵਰਣ ਪ੍ਰਦਾਨ ਕਰਦੀ ਹੈ।
ਟਟੂਰਾ
ਆਮ ਤੌਰ ਤੇ ਪਾਣੀ ਵਾਲੀ ਚੱਕੀ ਦੇ ਦੇਸ਼ ਵਜੋਂ ਜਾਣਿਆ ਜਾਂਦਾ ਟਟੂਰਾ, ਟਟੂਰਾ ਦੁੱਧ ਉਦਯੋਗ, ਸਨੋਅ ਬਰਾਂਡ ਅਤੇ ਵਾਤਾਵਰਣ, ਜ਼ਮੀਨ, ਪਾਣੀ ਤੇ ਯੋਜਨਾ ਵਿਭਾਗ ਦਾ ਘਰ ਹੈ। ਟਟੂਰਾ ਦਾ ਨਾਮ ਇਤਿਹਾਸ ਵਿੱਚ ਦੂਸਰੀ ਸੰਸਾਰ ਜੰਗ ਦੌਰਾਨ ਜ਼ਿਲੇ ਵਿੱਚ ਜੰਗੀ ਕੈਦੀਆਂ ਦੇ ਸੱਤ ਕੈਂਪ ਲੱਗਣ ਕਾਰਣ ਮਸ਼ਹੂਰ ਹੋ ਗਿਆ। ਜਰਮਨ ਜੰਗੀ ਕਬਰਸਤਾਨ ਅਤੇ ਫੋਟੋਆਂ, ਯਾਦਗਾਰੀ ਚੀਜ਼ਾਂ, ਪ੍ਰਾਚੀਨ ਕਲਾ ਕ੍ਰਿਤੀਆਂ, ਖੁਫੀਆ ਰਿਪੋਰਟਾਂ ਅਤੇ ਅਖਬਾਰਾਂ ਦੇ ਲੇਖਾਂ ਨਾਲ ਦਰਸਾਉਂਦਾ ਵਿਕਟੋਰੀਆ ਵਿੱਚ ਜੰਗ ਦੇ ਸਮੇਂ ਦਾ ਸਭ ਤੋਂ ਅਹਿਮ ਅਜਾਇਬ ਘਰ ਟਟੂਰਾ ਵਿੱਚ ਸਥਿੱਤ ਹੈ।
ਮਾਰਚ ਵਿੱਚ ਟੇਸਟ ਆਫ ਟਟੂਰਾ ਪ੍ਰਸਿੱਧ ਖਾਣੇ ਤੇ ਵਾਈਨ ਦਾ ਤਿਓਹਾਰ ਤੋਂ ਲੈ ਕੇ ਜਨਵਰੀ ਵਿੱਚ ਅੰਤਰ-ਰਾਸ਼ਟਰੀ ਡੇਅਰੀ ਹਫਤਾ, ਅਪ੍ਰੈਲ ਵਿੱਚ ਟਟੂਰਾ ਕੱਪ ਅਤੇ ਦਸੰਬਰ ਵਿੱਚ ਇਟਾਲੀਅਨ ਪਲੇਟ ਡੇਅ ਸਮੇਤ ਟਟੂਰਾ ਗਰੇਟਰ ਸ਼ੈਪਰਟਨ ਦੇ ਕਈ ਵੱਡੇ ਸਮਾਗਮਾਂ ਦਾ ਵੀ ਪ੍ਰਬੰਧ ਕਰਦਾ ਹੈ।
ਮਰਚੀਸਨ
ਆਪਣੇ ਸੁਭਾਅ ਤੇ ਮੋਹ ਨਾਲ ਭਰਪੂਰ ਮਰਚੀਸਨ ਇਕ ਛੋਟਾ ਜਿਹਾ ਭਾਈਚਾਰਾ ਸ਼ੈਪਰਟਨ ਤੋਂ 35 ਕਿਲੋਮੀਟਰ ਦੂਰ ਗੋਲਬਰਨ ਨਦੀ ਦੇ ਕੰਢੇ ਵੱਸਿਆ ਹੋਇਆ ਹੈ। “ਨਦੀ ਦੇ ਕੰਢੇ ਬਾਗ ਵਾਲਾ ਕਸਬਾ” ਦੇ ਨਾਮ ਨਾਲ ਮਸ਼ਹੂਰ ਮਰਚੀਸਨ ਦੀ ਸੰਜੀਦਗੀ ਅਤੇ ਦੋਸਤਪੁਣੇ ਦਾ ਤਜ਼ਰਬਾ ਅਨੰਦ ਮਾਨਣ ਵਾਲਾ ਹੈ।
ਮਰਚੀਸਨ ਆਪਣੇ ਵੈਜ਼ੋਲਰ ਪਨੀਰ ਅਤੇ ਮਰਚੀਸਨ ਵਾਈਨਜ਼ ਦੇ ਕਰਕੇ ਵਾਈਨ ਦੀਆਂ ਕਿਸਮਾਂ ਲਈ ਮਸ਼ਹੂਰ ਹੈ। ਹੋਰ ਡੂੰਘਾ ਜਾਓ ਅਤੇ ਤੁਸੀਂ ਲੱਭੋਗੇ ਕਿ ਮਰਚੀਸਨ ਮਹੱਤਵਪੂਰਣ ਇਤਿਹਾਸਕ ਘਟਨਾਵਾਂ ਦੇ ਅਮੀਰ ਚਿੱਤਰਪੱਟ ਦਾ ਗਵਾਹ ਰਿਹਾ ਹੈ।
ਡੂਕੀ
ਡੂਕੀ ਸ਼ੈਪਰਟਨ ਤੋਂ 30 ਕਿਲੋਮੀਟਰ ਦੂਰ ਡੂਕੀ ਪਹਾੜੀਆਂ ਵਿੱਚ ਵੱਸਿਆ ਹੋਇਆ ਹੈ। ਇਹ ਇਕ ਪ੍ਰਗਤੀਸ਼ੀਲ ਭਾਈਚਾਰਾ ਹੈ ਜਿਸ ਨੂੰ ਇਸ ਦੇ ਨਿਵੇਕਲੇ ਅਤੇ ਜੋਸ਼ਪੂਰਕ ਵਿਲੱਖਣ ਕੁਦਰਤੀ ਰੂਪਾਂ, ਖੇਤੀ ਬਾੜੀ ਦੀ ਪੈਦਾਵਾਰ, ਪੜ੍ਹਾਈ ਦੀਆਂ ਥਾਂਵਾਂ ਅਤੇ ਸੈਰ ਸਪਾਟੇ ਦੇ ਉਭਰ ਰਹੇ ਉਦਯੋਗ ਕਰਕੇ ਪਛਾਣਿਆ ਜਾਂਦਾ ਹੈ।
ਇਤਿਹਾਸਕ ਮਾਊਂਟ ਮੇਜ਼ਰ ਅਤੇ ਮਾਊਂਟ ਸੈਡਲਬੈਕ ਦੇ ਨਾਲ ਨਾਲ ਉਪਜਾਊ ਲਾਲ ਜਵਾਲਾਮੁਖੀ ਮਿੱਟੀ, ਇਤਿਹਾਸਕ ਇਮਾਰਤਾਂ ਅਤੇ ਹੋਰ ਕੁਦਰਤੀ ਵਿਸ਼ੇਸ਼ਤਾਵਾਂ ਜਿੰਨ੍ਹਾਂ ਵਿੱਚ ਨਦੀ, ਨਾਲੇ ਅਤੇ ਬੌਕਸ ਆਇਰਨ ਬਾਰਕ ਜੰਗਲ, ਭੂ-ਦ੍ਰਿਸ਼ ਦੀਆਂ ਪਰਮੁੱਖ ਵਿਸ਼ੇਸ਼ਤਾਵਾਂ ਹਨ।
ਖੇਤੀਬਾੜੀ ਦੀ ਉਪਜਾਊ ਜ਼ਮੀਨ ਦਾਣਿਆਂ ਅਤੇ ਅਨਾਜ ਦੀ ਰਿਵਾਇਤੀ ਖੇਤੀ, ਡੇਅਰੀ ਅਤੇ ਹੁਣੇ ਹੁਣੇ ਕਈ ਸਾਰੇ ਅੰਗੂਰਾਂ ਦੇ ਬਾਗਾਂ, ਜੈਤੂਨ ਦੀ ਖੇਤੀ ਅਤੇ ਸੁਗੰਧਿਤ ਫੁੱਲਾਂ ਦੀ ਸ਼ੁਰੂ ਹੋਈ ਖੇਤੀ ਲਈ ਬਿਲਕੁਲ ਸਹੀ ਹੈ।