ਇਮਾਰਤਾਂ ਅਤੇ ਯੋਜਨਾਵਾਂ
ਇਮਾਰਤੀ ਟੀਮ ਦੀ ਭੂਮਿਕਾ ਨਗਰਪਾਲਿਕਾ ਇਮਾਰਤੀ ਸਰਵੇਖਣ ਵਾਲੇ ਦੇ ਕਾਨੂੰਨੀ ਫ਼ਰਜ਼ ਪੂਰੇ ਕਰਨ ਅਤੇ ਗੁਣਵੱਤਾ ਵਾਲੀ ਇਮਾਰਤੀ ਸੇਵਾ ਪ੍ਰਦਾਨ ਕਰਨ ਦੀ ਹੈ।
ਜੇਕਰ ਤੁਸੀਂ ਆਪਣਾ ਘਰ ਜਾਂ ਕਾਰੋਬਾਰ ਉਸਾਰਨਾ ਚਾਹੁੰਦੇ ਹੋ, ਤੁਹਾਨੂੰ ਇਮਾਰਤੀ ਅਰਜ਼ੀ ਦਾਖਲ ਕਰਨ ਦੀ ਲੋੜ ਹੋਵੇਗੀ।
ਖਾਣੇ ਦੇ ਨਵੇਂ ਕਾਰੋਬਾਰ ਦਾ ਪੰਜੀਕਰਨ ਕਰਨਾ
ਆਪਣੇ ਖਾਣੇ ਦੇ ਕਾਰੋਬਾਰ ਦਾ ਪੰਜੀਕਰਨ ਕਰਨ ਲਈ ਤੁਹਾਨੂੰ ਹੇਠ ਲਿਖੇ ਕਦਮ ਪੁੱਟਣੇ ਪੈਣਗੇ:
ਕਦਮ 1 – ਇਮਾਰਤ ਦਾ ਨਕਸ਼ਾ ਜਮ੍ਹਾਂ ਕਰਵਾਓ
ਪ੍ਰਸਤਾਵਿਤ ਖਾਣੇ ਦੀ ਇਮਾਰਤ ਦਾ ਅਨੁਪਾਤ ਦੇ ਹਿਸਾਬ ਨਾਲ ਘਟਾਇਆ ਨਕਸ਼ਾ ਕੌਂਸਿਲ ਦੇ ਵਾਤਾਵਰਣ ਸਿਹਤ ਵਿਭਾਗ ਨੂੰ ਮੁਲਾਂਕਣ ਵਾਸਤੇ ਜਮ੍ਹਾਂ ਕਰਵਾਓ
ਕਦਮ 2 – ਵਰਗੀਕਰਨ ਦਾ ਪਤਾ ਕਰੋ
ਕਿਰਪਾ ਕਰਕੇ ਫੂਡ ਸਮਾਰਟ ਵਿਕਟੋਰੀਆ ਦੀ ਵੈਬਸਾਈਟ ਉਪਰ ਜਾ ਕੇ ਵਰਗੀਕਰਨਾਂ ਦੀ ਸੂਚੀ ਵੇਖੋ ਕਿ ਕਿਹੜੀ ਸ਼੍ਰੇਣੀ ਤੁਹਾਡੇ ਕਾਰੋਬਾਰ ਉਪਰ ਲਾਗੂ ਹੁੰਦੀ ਹੈ। ਖਾਣੇ ਦੀਆਂ ਸੁਰੱਖਿਆ ਲੋੜਾਂ ਖਾਣੇ ਵਾਲੀ ਦੁਕਾਨ ਦੀ ਸ਼੍ਰੇਣੀ ਨਾਲ ਜੁੜੀਆਂ ਹੁੰਦੀਆਂ ਹਨ।
ਕਦਮ 3 – ਪੰਜੀਕਰਨ ਲਈ ਅਰਜ਼ੀ ਦਿਓ
ਖਾਣੇ ਵਾਲੀ ਦੁਕਾਨ ਦਾ ਪੰਜੀਕਰਨ ਵਾਲਾ ਫਾਰਮ ਭਰ ਕੇ ਅਰਜ਼ੀ ਨੂੰ ਪੂਰਾ ਕਰੋ ਅਤੇ ਕੌਂਸਿਲ ਨੂੰ ਬਣਦੀ ਫੀਸ ਦੇ ਨਾਲ ਵਾਪਸ ਭੇਜ ਦਿਓ। ਦੁਕਾਨ ਦੀ ਸ਼੍ਰੇਣੀ ਦੇ ਹਿਸਾਬ ਨਾਲ ਬਣਦੀ ਫੀਸ ਦਾ ਪਤਾ ਕਰਨ ਲਈ ਕਿਰਪਾ ਕੌਂਸਿਲ ਦੇ ਵਾਤਾਵਰਣ ਸਿਹਤ ਵਿਭਾਗ ਨੂੰ 03 5832 9731 ਉਪਰ ਸੰਪਰਕ ਕਰੋ।
ਅਰਜ਼ੀ ਪ੍ਰਕਿਰਿਆ ਦੇ ਹਿੱਸੇ ਵਜੋਂ 1 ਅਤੇ 2 ਸ਼੍ਰੇਣੀ ਦੇ ਕਾਰੋਬਾਰਾਂ ਕੋਲ ਖਾਣੇ ਦਾ ਸੁਰੱਖਿਆ ਪ੍ਰੋਗਰਾਮ ਹੋਣ ਦੀ ਲੋੜ ਹੈ। ਖਾਣੇ ਦਾ ਸੁਰੱਖਿਆ ਪ੍ਰੋਗਰਾਮ ਇਕ ਲਿਖਤੀ ਯੋਜਨਾ ਹੈ ਜੋ ਵਿਖਾਉਂਦੀ ਹੈ ਕਿ ਜੋ ਖਾਣਾ ਇਹ ਵੇਚਦਾ ਹੈ ਉਹ ਇਨਸਾਨਾਂ ਦੇ ਖਾਣ ਲਈ ਸੁਰੱਖਿਆ ਹੈ ਨੂੰ ਯਕੀਨੀ ਬਨਾਉਣ ਲਈ ਕਾਰੋਬਾਰ ਕੀ ਕਰਦਾ ਹੈ। ਇਹ ਕਾਰੋਬਾਰਾਂ ਦੀ ਸਹਾਇਤਾ ਲਈ ਇਕ ਮਹੱਤਵਪੂਰਣ ਸੰਦ ਹੈ ਜੋ ਸੰਭਾਵਿਤ ਖਤਰਨਾਕ ਖਾਣੇ ਨੂੰ ਰੱਖਦੇ, ਬਣਾਉਂਦੇ ਜਾਂ ਵੇਚਦੇ ਹਨ ਅਤੇ ਖਾਣੇ ਨੂੰ ਸੁਰੱਖਿਅਤ ਰੱਖਣ ਦੇ ਅਭਿਆਸਾਂ ਨੂੰ ਬਣਾਈ ਰੱਖਦੇ ਹਨ।
ਕਾਰੋਬਾਰਾਂ ਨੂੰ ਇਹ ਵੀ ਯਕੀਨੀ ਬਨਾਉਣਾ ਪੈਂਦਾ ਹੈ ਕਿ ਖਾਣੇ ਦੇ ਸੁਰੱਖਿਆ ਸੁਪਰਵਾਈਜ਼ਰ ਵਜੋਂ ਮਨੋਨੀਤ ਕੀਤੇ ਵਿਅਕਤੀ ਨੇ ਸਬੰਧਿਤ ਸਿਖਲਾਈ ਪੂਰੀ ਕੀਤੀ ਹੋਵੇ।
ਕਦਮ 4 – ਆਖਰੀ ਮੁਆਇਨੇ ਦਾ ਪ੍ਰਬੰਧ ਕਰਨਾ
ਕੰਮ ਪੂਰਾ ਹੋਣ ਤੋਂ ਬਾਅਦ ਵਾਤਾਵਰਣ ਸਿਹਤ ਅਫ਼ਸਰ ਖਾਣੇ ਦੀ ਦੁਕਾਨ ਦਾ ਪੂਰਾ ਮੁਆਇਨਾ ਕਰੇਗਾ।
ਕਦਮ 5 – ਮਨਜ਼ੂਰੀ
ਕੌਂਸਿਲ ਫਿਰ ਪੰਜੀਕਰਨ ਦਾ ਸਰਟੀਫਿਕੇਟ ਜਾਰੀ ਕਰੇਗੀ। ਫੂਡ ਐਕਟ ਦੇ ਅਧੀਨ ਬਿਨਾਂ ਪੰਜੀਕਰਨ ਕੀਤਿਆਂ ਖਾਣੇ ਦਾ ਕਾਰੋਬਾਰ ਚਲਾਉਣਾ ਇਕ ਜੁਰਮ ਹੈ।