ਕੌਂਸਿਲ ਕੀ ਹੈ?

ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਕੀ ਕਰਦੀ ਹੈ?

ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਸਥਾਨਿਕ ਸਰਕਾਰੀ ਅਧਿਕਾਰਿਤਾ ਹੈ ਜੋ ਸ਼ਹਿਰ ਜਾਂ ਕਸਬੇ ਦਾ ਧਿਆਨ ਰੱਖਦੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਨਗਰਪਾਲਿਕਾ ਕਿਹਾ ਜਾਂਦਾ ਹੈ। ਇੱਥੇ ਸਰਕਾਰ ਦੇ ਤਿੰਨ ਪੱਧਰ ਹਨ ਸਥਾਨਿਕ ਪੱਧਰ (ਗਰੇਟਰ ਸ਼ੈਪਰਟਨ) ਰਾਜ ਪੱਧਰ (ਵਿਕਟੋਰੀਆ) ਅਤੇ ਸੰਘੀ ਪੱਧਰ (ਆਸਟ੍ਰੇਲੀਆ)।

ਕੌਂਸਿਲ ਉਹਨਾਂ ਲੋਕਾਂ ਨੂੰ ਜੋ ਇੱਥੇ ਰਹਿੰਦੇ ਹਨ ਨੂੰ ਸੇਵਾਵਾਂ, ਪ੍ਰੋਗਰਾਮ ਅਤੇ ਭਾਈਚਾਰੇ ਦੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। ਸਾਡੀਆਂ ਕੁਝ ਸੇਵਾਵਾਂ ਵਿੱਚ ਸ਼ਾਮਲ ਹਨ:

  • ਕੂੜਾ ਇਕੱਠਾ ਕਰਨਾ ਅਤੇ ਮੁੜਵਰਤੋਂ
  • ਬੱਚਿਆਂ ਦੀ ਸਿਹਤ ਅਤੇ ਟੀਕਾਕਰਨ ਲਈ ਕੇਂਦਰ
  • ਬਾਲਵਾੜੀਆਂ
  • ਬੱਚਿਆਂ ਵਾਸਤੇ ਸਕੂਲ ਦੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਦੀ ਦੇਖਭਾਲ
  • ਨੌਜਵਾਨਾਂ ਲਈ ਸੇਵਾਵਾਂ
  • ਬਜ਼ੁਰਗ ਲੋਕਾਂ ਲਈ ਸੇਵਾਵਾਂ ਜਿੰਨ੍ਹਾਂ ਨੂੰ ਘਰ ਵਿੱਚ ਸੰਭਾਲ ਦੀ ਲੋੜ ਹੈ
  • ਬਜ਼ੁਰਗਾਂ ਵਾਸਤੇ ਘਰਾਂ ਦੀ ਮੁਰੰਮਤ ਅਤੇ ਗੱਡੀ ਰਾਹੀਂ ਖਾਣਾ ਪਹੁੰਚਾਉਣਾ
  • ਪਾਲਤੂ ਜਾਨਵਰਾਂ ਦਾ ਪੰਜੀਕਰਨ
  • ਖੇਡ ਮੈਦਾਨ ਅਤੇ ਬਗੀਚੇ
  • ਸੜਕਾਂ ਅਤੇ ਪੈਦਲ ਰਸਤੇ
  • ਤੈਰਨ ਵਾਲੇ ਤਲਾਬ ਅਤੇ ਕਸਰਤ ਕਰਨ ਵਾਲੀਆਂ ਥਾਵਾਂ

ਕੌਂਸਿਲਰਾਂ ਦੀ ਭੂਮਿਕਾ

ਗਰੇਟਰ ਸ਼ੈਪਰਟਨ ਵਿੱਚ ਨੌਂ ਕੌਂਸਿਲਰ ਹਨ ਜੋ ਗਰੇਟਰ ਸ਼ੈਪਰਟਨ ਵਿੱਚ ਰਹਿੰਦੇ ਲੋਕਾਂ ਵੱਲੋਂ ਚਾਰ ਸਾਲ ਲਈ ਚੁਣੇ ਜਾਂਦੇ ਹਨ। ਮੇਅਰ ਕੌਂਸਿਲਰਾਂ ਦਾ ਬੁਲਾਰਾ ਹੁੰਦਾ ਹੈ ਅਤੇ ਇਕ ਸਾਲ ਦੀ ਮਿਆਦ ਵਾਸਤੇ ਦੂਸਰੇ ਕੌਂਸਿਲਰਾਂ ਦੁਆਰਾ ਚੁਣਿਆ ਜਾਂਦਾ ਹੈ।

ਕੌਂਸਿਲਰ ਸਾਡੇ ਸ਼ਹਿਰ ਵਾਸਤੇ ਭਵਿੱਖ ਦੀਆਂ ਯੋਜਨਾਵਾਂ ਅਤੇ ਕੀ ਕਰਨਾ ਹੈ ਬਾਰੇ ਫੈਸਲੇ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਭਾਈਚਾਰੇ ਦੇ ਚੁਣੇ ਹੋਏ ਨੁਮਾਇੰਦਿਆਂ ਵਜੋਂ ਉਹ ਤਰਜੀਹਾਂ ਨੂੰ ਸਥਾਪਤ ਕਰਦੇ ਹਨ ਅਤੇ ਰਣਨੀਤਕ ਦਿਸ਼ਾ ਦਾ ਪਤਾ ਲਾਉਂਦੇ ਹਨ। 

ਚੋਣਾਂ ਵਿੱਚ ਵੋਟ

ਜੇਕਰ ਤੁਸੀਂ ਕਿਸੇ ਹੋਰ ਨਗਰਪਾਲਿਕਾ ਤੋਂ ਬਦਲ ਕੇ ਆਏ ਹੋ ਜਾਂ ਤੁਸੀਂ ਆਸਟ੍ਰੇਲੀਆ ਦੇ ਨਵੇਂ ਨਾਗਰਿਕ ਹੋ, ਇਹ ਸੰਭਾਵਨਾ ਹੈ ਕਿ ਤੁਸੀਂ ਗਰੇਟਰ ਸ਼ੈਪਰਟਨ ਦੀਆਂ ਸਰਕਾਰੀ ਚੋਣਾਂ ਵਿੱਚ ਵੋਟ ਪਾਉਣ ਲਈ ਆਪਣਾ ਨਾਮ ਦਰਜ ਨਹੀਂ ਕਰਵਾਇਆ ਹੈ। ਤੁਹਾਨੂੰ ਵਿਕਟੋਰੀਅਨ ਇਲੈਕਸ਼ਨ ਕਮਿਸ਼ਨ ਨਾਲ 131 832 ਉਪਰ ਜਾਂ www.vec.vic.gov.au ਰਾਹੀਂ ਸੰਪਰਕ ਕਰਕੇ ਆਪਣਾ ਨਾਮ ਗਰੇਟਰ ਸ਼ੈਪਰਟਨ ਦੀ ਨਗਰਪਾਲਿਕਾ ਦੇ ਚੋਣ ਰਜਿਸਟਰ ਵਿੱਚ ਬਦਲਾਉਣ ਦੀ ਲੋੜ ਪਵੇਗੀ।

Back to top