ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸੇਵਾਵਾਂ

ਟੀਕਾਕਰਨ

ਕੌਂਸਿਲ ਗਰੇਟਰ ਸ਼ੈਪਰਟਨ ਦੇ ਵਿੱਚ ਕਈ ਜਗ੍ਹਾਵਾਂ ਉਪਰ ਟੀਕਾਕਰਨ ਦੀਆਂ ਨਿਯਮਤ ਸੇਵਾਵਾਂ ਪ੍ਰਦਾਨ ਕਰਦੀ ਹੈ। ਜੇਕਰ ਤੁਹਾਡੇ ਕੋਲ ਮੈਡੀਕੇਅਰ ਕਾਰਡ ਹੈ ਤਾਂ ਬਚਪਨ ਦਾ ਟੀਕਾਕਰਨ ਮੁਫ਼ਤ ਹੈ ਅਤੇ ਇਹ ਗਰੇਟਰ ਸ਼ੈਪਰਟਨ ਦੇ ਵਿੱਚ ਕਈ ਜਗ੍ਹਾਵਾਂ ਉਪਰ ਲੱਗਭੱਗ ਹਰ ਹਫ਼ਤੇ ਉਪਲਬਧ ਹੈ। ਟੀਕਾਕਰਨ ਸੇਵਾ 7ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਹਿਸ਼ੁਦਾ ਟੀਕਾਕਰਨ ਦੇਣ ਲਈ ਸੈਕੰਡਰੀ ਸਕੂਲਾਂ ਵਿੱਚ ਜਾਂਦੀ ਹੈ।

ਮਾਂ ਤੇ ਬੱਚੇ ਦੀ ਸਿਹਤ

ਮਾਂ ਤੇ ਬੱਚੇ ਦੀ ਸਿਹਤ ਸੇਵਾ ਮੁਫ਼ਤ ਹੈ ਅਤੇ 0 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਵਾਲੇ ਸਾਰੇ ਪਰਿਵਾਰਾਂ ਲਈ ਉਪਲਬਧ ਹੈ। ਸੇਵਾ ਦਾ ਉਦੇਸ਼ ਬੱਚਿਆਂ ਦੀ ਸਿਹਤ ਅਤੇ ਭਲਾਈ ਨੂੰ ਉੱਚਾ ਚੁੱਕਣਾ ਅਤੇ ਛਾਤੀ ਦਾ ਦੁੱਧ ਚੁੰਘਾਉਣ, ਬੱਚੇ ਦੀ ਸਿਹਤ ਤੇ ਵਿਕਾਸ, ਪੌਸ਼ਟਿਕ ਭੋਜਨ ਅਤੇ ਬਚਪਨ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਤੇ ਸਹਿਯੋਗ ਪ੍ਰਦਾਨ ਕਰਨਾ ਹੈ।

ਬੱਚੇ ਜੋ ਕਿ ਵਿਦੇਸ਼ ਵਿੱਚ ਪੈਦਾ ਹੋਏ ਹਨ ਦੇ ਪਰਿਵਾਰ ਵੀ ਮਾਂ ਤੇ ਬੱਚੇ ਦੀ ਸਿਹਤ ਸੇਵਾ ਤੱਕ ਪਹੁੰਚ ਕਰਨ ਦੇ ਯੋਗ ਹਨ – ਜੇ ਚਾਹੀਦੇ ਹੋਣ ਤਾਂ ਦੋਭਾਸ਼ੀਏ ਪ੍ਰਦਾਨ ਕੀਤੇ ਜਾ ਸਕਦੇ ਹਨ ਅਤੇ ਘਰ ਆ ਕੇ ਜਾਂਚਣ ਦੀ ਸ਼ੁਰੂਆਤੀ ਸਹਾਇਤਾ ਵੀ ਉਪਲਬਧ ਹੈ।

ਬਾਲਵਾੜੀ

ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਬੱਚਿਆਂ ਵਾਲੇ ਪਰਿਵਾਰਾਂ ਵਾਸਤੇ ਕਾਫੀ ਗਿਣਤੀ ਵਿੱਚ ਬਾਲਵਾੜੀ ਸੇਵਾਵਾਂ ਅਤੇ ਮੁੱਢਲੇ ਬਚਪਨ ਦੀ ਸਿੱਖਿਆ, ਸੰਭਾਲ ਤੇ ਸਿਹਤ ਪ੍ਰੋਗਰਾਮ ਚਲਾਉਂਦੀ ਹੈ। ਇਹਨਾਂ ਵਿੱਚ ਸ਼ਾਮਲ ਹਨ:

  • 0-6 ਸਾਲ ਦੇ ਬੱਚਿਆਂ ਦੀ ਸੰਭਾਲ ਲਈ ਕਦੇ ਕਦਾਈਂ ਦੀ ਸੰਭਾਲ ਵਾਲੀ ਬਾਲਵਾੜੀ।
  • ਲਚਕੀਲੇ ਘੰਟਿਆਂ ਦੀ ਘਰੋਂ ਚੱਲਣ ਵਾਲੀ ਬਾਲਵਾੜੀ ਵਾਸਤੇ ਪਰਿਵਾਰਕ ਡੇਅ ਕੇਅਰ ।
  • ਲੰਮੇ ਸਮੇਂ ਵਾਲੇ ਦਿਨ ਦੇ ਸੰਭਾਲ ਕੇਂਦਰ 0-6 ਸਾਲ ਦੇ ਬੱਚਿਆਂ ਲਈ ਸਿੱਖਿਆ ਅਤੇ ਸੰਭਾਲ ਪੂਰੇ ਸਮੇਂ ਲਈ, ਥੋੜ੍ਹੇ ਸਮੇਂ ਲਈ ਜਾਂ ਕਦੇ ਕਦਾਈਂ।
  • ਕਿੰਡਰਗਾਰਟਨ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਦਾ ਇਕ ਸਾਲ ਦਾ ਪ੍ਰੋਗਰਾਮ ਹੈ।

ਲਾਇਬ੍ਰੇਰੀਆਂ

ਗੋਲਬਰਨ ਵੈਲੀ ਰਿਜੀਨਲ ਲਾਇਬ੍ਰੇਰੀ ਤਿੰਨ ਥਾਵਾਂ ਉਪਰ ਅਤੇ ਚੱਲਦੀ ਫਿਰਦੀ ਲਾਇਬ੍ਰੇਰੀ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਸਾਡੇ ਕੋਲ ਅੰਗਰੇਜ਼ੀ ਦੀ ਬਜਾਏ ਦੂਸਰੀਆਂ ਭਾਸ਼ਾਵਾਂ ਵਿੱਚ ਕਿਤਾਬਾਂ ਅਤੇ ਅਖਬਾਰਾਂ ਦਾ ਵਿਸ਼ਾਲ ਸੰਗ੍ਰਹਿ ਹੈ ਜੋ ਕਿ ਤੁਸੀਂ ਮੁਫ਼ਤ ਪੜ੍ਹਨ ਲਈ ਲੈ ਸਕਦੇ ਹੋ ਜਾਂ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹ ਸਕਦੇ ਹੋ। ਇੱਥੇ ਬੱਚਿਆਂ ਲਈ ਕਿਤਾਬਾਂ, ਨਾਵਲ, ਲੇਖ, ਸ਼ਬਦਕੋਸ਼, ਖੋਜ ਵਾਲੀਆਂ ਕਿਤਾਬਾਂ, ਰਿਸਾਲੇ ਅਤੇ ਨੌਜਵਾਨਾਂ ਲਈ ਕਿਤਾਬਾਂ ਹਨ। ਤੁਸੀਂ ਸਾਡੀਆਂ ਲਾਇਬ੍ਰੇਰੀਆਂ ਵਿੱਚ ਇੰਟਰਨੈਟ ਮੁਫ਼ਤ ਵਰਤ ਸਕਦੇ ਹੋ। ਮੈਂਬਰਸ਼ਿਪ ਮੁਫ਼ਤ ਹੈ ਅਤੇ ਪੰਜੀਕਰਨ ਤੁਹਾਨੂੰ ਗਰੇਟਰ ਸ਼ੈਪਰਟਨ ਦੀਆਂ ਤਿੰਨ ਲਾਇਬ੍ਰੇਰੀਆਂ ਤੱਕ ਪਹੁੰਚ ਦੇਵੇਗਾ।

  • ਸ਼ੈਪਰਟਨ
    41-42 ਮਾਰੁੰਗੀ ਸਟਰੀਟ, ਸ਼ੈਪਰਟਨ
  • ਟਟੂਰਾ
    12-16 ਕੇਸੀ ਸਟਰੀਟ, ਟਟੂਰਾ
  • ਮੂਰੂਪਨਾ
    9-11 ਮੌਰੈਲ ਸਟਰੀਟ, ਮੂਰੂਪਨਾ

ਲਾਇਬ੍ਰੇਰੀ ਨੂੰ 1300 374 765 ਉਪਰ ਸੰਪਰਕ ਕਰੋ

ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਲਈ ਸੇਵਾਵਾਂ

ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਯੋਗ ਲੋਕਾਂ ਦੀ ਸਹਾਇਤਾ ਲਈ ਜੋ ਨਿਤਾਣੇ, ਬਜ਼ੁਰਗ ਹਨ ਜਾਂ ਛੋਟੀ ਉਮਰ ਦੇ ਅੰਗਹੀਣ ਵਿਅਕਤੀਆਂ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਤਾਂ ਜੋ ਉਹ ਘਰ ਰਹਿ ਸਕਣ, ਕਈ ਤਰ੍ਹਾਂ ਦਾ ਸਹਿਯੋਗ ਪ੍ਰਦਾਨ ਕਰਦੀ ਹੈ।

ਨੇਬਰਹੁੱਡ ਹਾਊਸਜ਼ (ਆਂਢ-ਗੁਆਂਢ ਦੇ ਘਰ) ਅਤੇ ਭਾਈਚਾਰਕ ਕੇਂਦਰ

ਨੇਬਰਹੁੱਡ ਹਾਊਸਜ਼ ਸਥਾਨਿਕ ਸੰਸਥਾਵਾਂ ਹਨ ਜੋ ਆਪਣੇ ਭਾਈਚਾਰਿਆਂ ਲਈ ਸਮਾਜਿਕ, ਸਿੱਖਿਆ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਸਵਾਗਤੀ ਤੇ ਸਹਿਯੋਗੀ ਵਾਤਾਵਰਣ ਵਿੱਚ ਪ੍ਰਦਾਨ ਕਰਦੀਆਂ ਹਨ। ਕਿਉਂ ਨਾ ਉਹਨਾਂ ਨੂੰ ਸੰਪਰਕ ਕਰਕੇ ਵੇਖੋ ਕਿ ਜੇਕਰ ਉਹ ਤੁਹਾਡੀ ਦਿਲਚਸਪੀ ਵਾਲੀ ਕੋਈ ਗਤੀਵਿਧੀ ਪ੍ਰਦਾਨ ਕਰਦੇ ਹੋਣ?

ਨੇਬਰਹੁੱਡ ਹਾਊਸਜ਼:

  • ਮੂਰੂਪਨਾ ਐਜੂਕੇਸ਼ਨ ਐਂਡ ਐਕਟਿਵਟੀ ਸੈਂਟਰ
    23 ਅਲੈਗਜੈਂਡਰਾ ਸਟਰੀਟ
    ਮੂਰੂਪਨਾ 3629
    ਫੋਨ: 03 5825 1774
    ਈਮੇਲ: admin@meac.com.au 
    ਇੰਟਰਨੈਟ: Website
  • ਮਰਚੀਸਨ ਐਂਡ ਡਿਸਟ੍ਰਿਕਟ ਨੇਬਰਹੁੱਡ ਹਾਊਸ 
    23 ਇੰਪਲੀ ਸਟਰੀਟ
    ਮਰਚੀਸਨ 3610
    ਫੋਨ: 03 5826 2373
    ਈਮੇਲ: murch-nh@hotmail.com
  • ਨੌਰਥ ਸ਼ੈਪਰਟਨ ਕਮਿਊਨਿਟੀ ਐਂਡ ਲਰਨਿੰਗ ਸੈਂਟਰ
    10-14 ਪਾਰਕਸਾਈਡ ਡਰਾਈਵ
    ਪੀ ਓ ਬਾਕਸ 4020
    ਸ਼ੈਪਰਟਨ 3630
    ਫੋਨ: 03 5821 5770
    ਈਮੇਲ: nsclc@mcmedia.com.au
    ਇੰਟਰਨੈਟ: Website
  • ਸਾਊਥ ਸ਼ੈਪਰਟਨ ਕਮਿਊਨਿਟੀ ਹਾਊਸ
    11 ਸਰਵਿਸ ਸਟਰੀਟ
    ਸ਼ੈਪਰਟਨ 3630
    ਫੋਨ: 03 5821 6172
    ਈਮੇਲ: sschouse10@gmail.com
    ਇੰਟਰਨੈਟ: Website
  • ਟਟੂਰਾ ਕਮਿਊਨਿਟੀ ਹਾਊਸ
    12-16 ਕੇਸੀ ਸਟਰੀਟ
    ਟਟੂਰਾ 3616
    ਫੋਨ: 03 5824 1315
    ਈਮੇਲ: tatcom@tatcom.com.au
    ਇੰਟਰਨੈਟ: Website

ਕਸਰਤਖਾਨੇ ਅਤੇ ਤੈਰਾਕੀ ਦੇ ਤਲਾਬ

ਮਨੋਰੰਜਨ ਕੇਂਦਰ ਕਸਰਤ ਦੀਆਂ ਸਹੂਲਤਾਂ, ਅੰਦਰੂਨੀ ਤੇ ਬਾਹਰਲੇ ਤੈਰਾਕੀ ਦੇ ਤਲਾਬ ਅਤੇ ਬੱਚਿਆਂ ਦੀ ਸਪਲੈਸ਼ (ਪਾਣੀ) ਪਾਰਕ। ਇਹਨਾਂ ਵਿੱਚੋਂ ਕੁਝ ਕੇਂਦਰਾਂ ਨੂੰ ਅੰਗਹੀਣ ਵਿਅਕਤੀਆਂ ਦੁਆਰਾ ਵਰਤਣ ਵਾਸਤੇ ਕਈ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।

ਸਥਾਨ:

ਬਾਹਰਵਾਰ ਤੈਰਾਕੀ ਦੇ ਤਲਾਬਾਂ ਦੇ ਸਥਾਨ:

  • ਟਟੂਰਾ ਸਵਿਮਿੰਗ ਕੰਪਲੈਕਸ
    ਟਟੂਰਾ ਸਵਿਮਿੰਗ ਕੰਪਲੈਕਸ ਸਰਵਿਸ ਅਤੇ ਹੇਸਟੀ ਸਟਰੀਟ ਦੀ ਨੁੱਕਰ, ਟਟੂਰਾ ਵਿਖੇ ਸਥਿੱਤ ਹੈ।
    ਫੋਨ: 03 5824 1485
  • ਮੈਰੀਗਮ ਸਵਿਮਿੰਗ ਪੂਲ
    ਮੈਰੀਗਮ ਸਵਿਮਿੰਗ ਪੂਲ ਮੌਰਿਸੀ ਸਟਰੀਟ, ਮੈਰੀਗਮ ਵਿਖੇ ਸਥਿੱਤ ਹੈ। ਸਹੂਲਤਾਂ ਵਿੱਚ ਮਨੋਰੰਜਨ ਵਾਲਾ ਤਲਾਬ ਅਤੇ ਛੋਟੇ ਬੱਚਿਆਂ ਦਾ ਛਾਂਅਦਾਰ ਤਲਾਬ ਸ਼ਾਮਲ ਹੈ।
    ਫੋਨ: 03 5855 2508
  • ਮੂਰੂਪਨਾ ਵਾਰ ਮੈਮੋਰੀਅਲ ਪੂਲ
    ਮੂਰੂਪਨਾ ਵਾਰ ਮੈਮੋਰੀਅਲ ਪੂਲ ਐਨ ਸਟਰੀਟ, ਮੂਰੂਪਨਾ ਵਿਖੇ ਸਥਿੱਤ ਹੈ। ਇਸ ਕੋਲ 33 ਮੀਟਰ ਦਾ ਸੱਤ ਲੇਨਾਂ ਵਾਲਾ ਤਲਾਬ ਅਤੇ ਛੋਟੇ ਬੱਚਿਆਂ ਦਾ ਤਲਾਬ ਹੈ।
    ਫੋਨ: 03 5825 3181

ਖੇਡ ਸਟੇਡੀਅਮ ਅਤੇ ਖੇਡ ਖੇਤਰ

ਕ੍ਰਿਕਟ, ਲਾਅਨ ਬੌਲਜ਼, ਨੈਟਬਾਲ, ਸੌਕਰ, ਫੁੱਟਬਾਲ, ਹਾਕੀ, ਟੈਨਿਸ ਅਤੇ ਹੋਰ ਖੇਡਾਂ ਖੇਡਣ ਲਈ ਕੌਂਸਿਲ ਦੇ ਖੇਡ ਖੇਤਰਾਂ ਦੀ ਪੂਰੀ ਸੂਚੀ ਲਈ http://greatershepparton.com.au/community/recreation/sports-facilities-stadiums ਉਪਰ ਜਾਓ

ਖੇਡ ਮੈਦਾਨ

ਖੇਡ ਮੈਦਾਨਾਂ ਦੀ ਪੂਰੀ ਸੂਚੀ ਲਈ http://greatershepparton.com.au/community/recreation/parks-playgrounds-skateparks/parks-playgrounds-reserves ਉਪਰ ਜਾਓ

ਸਕੇਟ ਪਾਰਕਾਂ

ਗਰੇਟਰ ਸ਼ੈਪਰਟਨ ਦੇ ਵਿੱਚ ਤਿੰਨ ਸਕੇਟ ਪਾਰਕਾਂ ਹਨ ਜੋ ਕਿ ਵਰਤਣ ਲਈ ਮੁਫ਼ਤ ਹਨ:

ਪੈਦਲ ਜਾਂ ਸਾਈਕਲ ਉਪਰ

ਕਈ ਸਾਰੇ ਤੁਰਨ ਵਾਲੇ ਰਸਤਿਆਂ ਅਤੇ ਸਾਈਕਲ ਚਲਾਉਣ ਵਾਲੀਆਂ ਪਗਡੰਡੀਆਂ ਵਰਤ ਕੇ ਗਰੇਟਰ ਸ਼ੈਪਰਟਨ ਨੂੰ ਪੈਦਲ ਜਾਂ ਸਾਈਕਲ ਤੇ ਘੁੰਮੋ।

ਸਮਾਗਮ ਅਤੇ ਤਿਓਹਾਰ

ਗਰੇਟਰ ਸ਼ੈਪਰਟਨ ਸਾਰੇ ਸਾਲ ਦੌਰਾਨ ਕਈ ਸਾਰੇ ਵੱਡੇ ਸਮਾਗਮਾਂ ਅਤੇ ਤਿਓਹਾਰਾਂ ਦਾ ਪ੍ਰਬੰਧ ਕਰਦਾ ਹੈ। ਅਸੀਂ ਬਹੁਸਭਿਆਚਾਰੀ ਖਾਣੇ ਦੇ ਸਮਾਗਮਾਂ ਦੇ ਨਾਲ ਨਾਲ ਕਲਾ ਅਤੇ ਸਭਿਆਚਾਰਕ ਨੁਮਾਇਸ਼ਾਂ ਦਾ ਪ੍ਰਬੰਧ ਕਰਦੇ ਹਾਂ। ਅਸੀਂ ਖੇਡਾਂ ਅਤੇ ਵਪਾਰਕ ਸਮਾਗਮ ਜਿਵੇਂ ਸਾਈਕਲਿੰਗ, ਸੌਕਰ, ਫੁੱਟਬਾਲ, ਨੈਟਬਾਲ, ਘੋੜ ਸਵਾਰੀ, ਬਾਸਕਟਬਾਲ ਮੁਕਾਬਲੇ ਅਤੇ ਹੋਰ ਵੀ ਕਈ ਕੁਝ ਕਰਵਾਉਂਦੇ ਹਾਂ। ਸਮਾਗਮਾਂ ਦੀ ਪੂਰੀ ਸੂਚੀ ਵਾਸਤੇ http://greatershepparton.com.au/whats-happening/events ਉਪਰ ਜਾਓ।