ਸਾਨੂੰ ਸੰਪਰਕ ਕਰੋ

ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਦੇ ਦਫ਼ਤਰ 90 ਵੈਲਸਫੋਰਡ ਸਟਰੀਟ, ਸ਼ੈਪਰਟਨ ਵਿਖੇ ਸਥਿੱਤ ਹਨ।

ਖੁੱਲ੍ਹਣ ਦੇ ਘੰਟੇ:

ਗਾਹਕ ਸੇਵਾ ਕਾਲ ਸੈਂਟਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.15 ਵਜੇ ਤੋਂ 5.00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।

ਗਾਹਕ ਸੇਵਾ ਭੁਗਤਾਨ ਕਾਊਂਟਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4.00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।

ਸਾਡਾ ਦਫ਼ਤਰ ਜਨਤਕ ਛੁੱਟੀਆਂ ਵਾਲੇ ਦਿਨਾਂ ਨੂੰ ਬੰਦ ਰਹਿੰਦਾ ਹੈ।

ਅੰਗਰੇਜ਼ੀ ਦੀ ਬਜਾਏ ਕਿਸੇ ਹੋਰ ਭਾਸ਼ਾ ਵਿੱਚ ਗੱਲਬਾਤ ਕਰਨ ਨੂੰ ਤਰਜੀਹ ਦਿੰਦੇ ਹੋ?

ਕੌਂਸਿਲ ਮੁਫ਼ਤ ਟੈਲੀਫੋਨ ਦੋਭਾਸ਼ੀਆ ਸੇਵਾ ਪ੍ਰਦਾਨ ਕਰਦੀ ਹੈ

(ਐਮ ਆਈ ਐਲ ਐਸ) ਮਲਟੀਲਿੰਗੂਅਲ ਇਨਫੌਰਮੇਸ਼ਨ ਲਾਈਨ ਸਰਵਿਸ ਇਕ ਮੁਫ਼ਤ ਟੈਲੀਫੋਨ ਸੇਵਾ ਹੈ ਜੋ ਕੌਂਸਿਲ ਦੀ  ਕਈ ਤਰ੍ਹਾਂ ਦੀ ਜਾਣਕਾਰੀ ਨੂੰ ਪਹਿਲਾਂ ਤੋਂ ਰਿਕਾਰਡ ਕੀਤੇ ਸੁਨੇਹਿਆਂ ਰਾਹੀਂ ਜਾਂ ਦੋਭਾਸ਼ੀਏ ਅਤੇ ਕੌਂਸਿਲ ਦੇ ਨਾਗਰਿਕ ਸੇਵਾ ਅਫ਼ਸਰਾਂ ਵਿੱਚੋਂ ਇਕ ਨਾਲ ਜੋੜ ਕੇ ਪ੍ਰਦਾਨ ਕਰਦੀ ਹੈ।

ਪਹਿਲਾਂ ਤੋਂ ਰਿਕਾਰਡ ਕੀਤੀ ਜਾਣਕਾਰੀ ਅਰਬੀ, ਅੰਗਰੇਜ਼ੀ, ਦਰੀ ਅਤੇ ਸੂਡਾਨੀ ਅਰਬੀ ਵਿੱਚ ਉਪਲਬਧ ਹੈ।

ਫੋਨ ਨੰਬਰ:

 • ਅਰਬੀ: 1300 645 463
 • ਦਰੀ: 1300 645 463
 • ਸੂਡਾਨੀ: 1300 645 463
 • ਅੰਗਰੇਜ਼ੀ: 1300 856 582
 • ਹੋਰ ਦੂਸਰੀਆਂ ਭਾਸ਼ਾਵਾਂ: 1300 852 586

ਤੁਸੀਂ ਹੇਠ ਲਿਖੀਆਂ ਕੌਂਸਿਲ ਸੇਵਾਵਾਂ ਬਾਰੇ ਜਾਣਕਾਰੀ ਲੈ ਸਕਦੇ ਹੋ:

 • ਬਜ਼ੁਰਗ, ਅੰਗਹੀਣਤਾ ਅਤੇ ਪਹੁੰਚ ਅਤੇ ਸੰਮਲਿਤਾ
 • ਪਸ਼ੂਆਂ ਦਾ ਪੰਜੀਕਰਨ ਅਤੇ ਭੁਗਤਾਨ
 • ਸੰਕਟਕਾਲ ਸੇਵਾਵਾਂ
 • ਪਰਿਵਾਰਕ ਅਤੇ ਬੱਚਿਆਂ ਦੀਆਂ ਸੇਵਾਵਾਂ
 • ਲਾਇਬ੍ਰੇਰੀਆਂ ਅਤੇ ਮਨੋਰੰਜਨ ਕੇਂਦਰ
 • ਪਾਰਕਿੰਗ
 • ਰੇਟਸ
 • ਕੂੜਾ ਅਤੇ ਮੁੜਵਰਤੋਂ

ਦੋਭਾਸ਼ੀਏ ਨਾਲ ਸੰਪਰਕ 140 ਭਾਸ਼ਾਵਾਂ ਤੱਕ ਉਪਲਬਧ ਹੈ।

ਜ਼ਿਆਦਾ ਜਾਣਕਾਰੀ ਲਈ http://greatershepparton.com.au/community/diversity ਉਪਰ ਜਾਓ।

ਦਫ਼ਤਰ ਵਿੱਚਲੇ ਮੁਫ਼ਤ ਦੋਭਾਸ਼ੀਏ

ਇੱਥੇ ਦਫ਼ਤਰ ਵਿੱਚ ਮੁਫ਼ਤ ਦੋਭਾਸ਼ੀਏ ਉਪਲਬਧ ਹਨ। ਜੇਕਰ ਤੁਸੀਂ ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਵਿੱਚੋਂ ਕਿਸੇ ਨਾਲ ਆਹਮੋ ਸਾਹਮਣੇ ਗੱਲ ਕਰਨੀ ਚਾਹੁੰਦੇ ਹੋ, 1300 856 582 ਉਪਰ ਫੋਨ ਕਰੋ ਅਤੇ ਮਿਲਣ ਦਾ ਸਮਾਂ ਤਹਿ ਕਰੋ।

ਸੰਕਟਕਾਲੀਨ ਸੇਵਾਵਾਂ

 • ਐਂਬੂਲੈਂਸ, ਅੱਗ, ਪੁਲੀਸ – 000 – ਸੰਕਟਾਂ ਲਈ ਜਿੰਨ੍ਹਾਂ ਨੂੰ ਉਸੇ ਵੇਲੇ ਤਵੱਜੋ ਚਾਹੀਦੀ ਹੈ
 • ਸਟੇਟ ਐਮਰਜੈਂਸੀ ਸਰਵਿਸ (ਐਸ ਈ ਐਸ) – 132 500 – ਤੂਫਾਨ ਅਤੇ ਹੜ੍ਹ
 • ਲਾਈਫਲਾਈਨ (24 ਘੰਟੇ) 131 114 – ਸੰਕਟਮਈ ਹਾਲਾਤਾਂ ਵਿੱਵ ਟੈਲੀਫੋਨ ਸੇਵਾ
 • ਮਾਂ ਤੇ ਬੱਚੇ ਵਾਸਤੇ ਟੈਲੀਫੋਨ ਉਪਰ ਸਲਾਹ – 13 2229
 • ਜ਼ਹਿਰ ਜਾਣਕਾਰੀ ਕੇਂਦਰ – 131 126
 • ਕਰਾਈਮ ਸਟੌਪਰਜ਼ – 1800 333 000 – ਜੁਰਮ ਬਾਰੇ ਗੁੰਮਨਾਮ ਤੌਰ ਤੇ ਜਾਣਕਾਰੀ ਪ੍ਰਦਾਨ ਕਰਨ ਲਈ